ਭਗਵੰਤ ਮਾਨ ਦਾ ਗੜ੍ਹਬਾ
- sarabjeet singh
- Oct 3, 2022
- 2 min read
ਪਿਛਲੇ ਦਿੰਨੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਗੁਜਰਾਤ ਦੇ ਰਾਜਕੋਟ ਵਿਖੇ ਸਟੇਜ ਤੇ ਗੜ੍ਹਬਾ ਕੀਤਾ। ਹੁਣ ਇਹਦੇ ਤੇ ਅਸੀਂ ਕੋਈ ਪਰਸਨਲ ਕਟਾਕਸ਼ ਤਾਂ ਨਹੀਂ ਕਰ ਸਕਦੇ ਪਰ ਉਹਨਾਂ ਨੂੰ ਇਹ ਧਿਆਨ ਵਿਚ ਰੱਖਣਾ ਚਾਹੀਦਾ ਹੈ ਕੇ ਉਹ ਕੱਲੇ ਆਮ ਆਦਮੀ ਪਾਰਟੀ ਦੇ cm ਨਹੀਂ ਉਹ ਪੰਜਾਬ ਸੂਬੇ ਦੇ cm ਨੇ। ਜੋ ਵੀ ਉਹ ਬਾਹਰਲੇ ਸੂਬਿਆਂ ਵਿਚ ਕਰਦੇ ਨੇ ਓਹਦੇ ਤੋਂ ਪੂਰੇ ਪੰਜਾਬ ਨੂੰ 'judge' ਕੀਤਾ ਜਾਂਦਾ ਹੈ। ਪੰਜਾਬ ਵਿਰੋਧੀ ਤਾਕਤਾਂ ਨੇ ਪਹਿਲਾਂ ਵੀ ਫ਼ਿਲਮਾਂ ਰਾਹੀਂ ਪੰਜਾਬੀਆਂ ਦੇ ਕਿਰਦਾਰ ਨੂੰ ਇਕ ਮਜਾਕੀਆਂ ਵੱਜੋਂ ਪੇਸ਼ ਕਰ ਕੇ ਕਿਰਦਾਰਕੁਸ਼ੀ ਦੀ ਕੋਹਿਸ਼ ਤੇ ਜੋੜ ਲਾਇਆ ਹੋਇਆ ਹੈ। ਅਸੀਂ ਇਹ ਗੱਲ ਵੀ ਮੰਨਦੇ ਹਾਂ ਕੇ ਉਹ ਪਹਿਲਾਂ ਕਾਮੇਡੀਅਨ ਸਨ ਤੇ ਉਹਨਾਂ ਨੂੰ ਸਟੇਜ ਤੇ ਦਿਲ ਲੁੱਟਣ ਦਾ ਬੜਾ ਚਾਅ ਹੈ, ਪਰ ਭਗਵੰਤ ਸਿੰਘ ਮਾਨ ਜੀ ਆਪਾਂ ਪਹਿਲਾਂ ਹੋਰ ਸੂਬਿਆਂ ਦੀਆਂ ਯਾਤਰਾਵਾਂ ਨੂੰ ਥੋੜਾ ਜਾ ਸੰਕੋਚ ਕੇ ਪੰਜਾਬ ਵੱਲ ਧਿਆਨ ਮਾਰੀਏ ਤੇ ਕਦੇ ਵਿਦੇਸ਼ ਕਦੇ ਦੂਜੇ ਸੂਬਿਆਂ ਦੇ ਗੇੜੀਆਂ ਨੂੰ ਘਟਾਈਏ। ਪੰਜਾਬੀਆਂ ਨੇ ਬਹੁਤ ਆਸਾਂ ਲਾ ਕੇ ਤੁਹਾਨੂੰ ਵੋਟਾਂ ਪਾਈਆਂ ਨੇ ਤੇ ਬਦਲਾਵ ਦੀ ਆਸ ਬੱਝੀ ਹੈ। ਤੁਹਾਡਾ ਇਸ ਤਰ੍ਹਾਂ ਦਾ ਵਤੀਰਾ ਅੱਗੇ ਨੂੰ ਕਿੱਸੇ ਵੀ ਨਵੀਂ ਪਾਰਟੀ ਜਾਂ ਨਵੇਂ ਬੰਦੇ ਦੇ ਉਭਾਰ ਲਈ ਵੀ ਖ਼ਤਰਨਾਕ ਹੋ ਸਕਦਾ ਜੋ ਸੱਚ ਮੁੱਚ ਪੰਜਾਬ ਲਈ ਕੰਮ ਕਰਨਾ ਚਾਹੁੰਦੇ ਹੋਣਗੇ ਉਹਨਾਂ ਨੂੰ ਤੁਹਾਡਾ ਉਦਾਹਰਣ ਦੇ ਕੇ ਉਹਨਾਂ ਦੀ ਆਵਾਜ਼ ਨੂੰ ਦੱਬ ਲਿਆ ਜਾਇਆ ਕਰੇਗਾ ਤੇ ਓਹੀ ਰਾਜਸੀ ਲੋਕ ਫਿਰ ਸੱਤਾ ਤੇ ਕਾਬਜ਼ ਹੋ ਜਾਣਗੇ। ਆਮ ਆਦਮੀ ਪਾਰਟੀ ਤੇ ਪੰਜਾਬ ਦੇ ਖਜਾਨੇ ਨੂੰ ਲੁਟਾਉਣਾ ਬੰਦ ਕਰੋ ਤੇ ਪੰਜਾਬੀਆਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਲਈ ਕੰਮ ਕਰੋ। ਦਿੱਲੀ ਤੇ ਭਾਜਪਾ ਨੇ ਆਪਣਾ leftinent governor ਲਗਾ ਕੇ ਓਥੋਂ ਦੇ ਖਜਾਨੇ ਤੇ ਤਾਂ ਨਿਗਾਹ ਪੱਕੀ ਕਰ ਲਈ ਹੈ ਜਿਸ ਕਾਰਨ ਹੁਣ ਆਮ ਆਦਮੀ ਪਾਰਟੀ ਦੇ ਸਾਰੇ ਖਰਚੇ ਪੰਜਾਬ ਸਰਕਾਰ ਦਾ ਖਜਾਨਾ ਚੁੱਕ ਰਿਹਾ ਹੈ। ਤੁਸੀਂ ਕਿਰਪਾ ਕਰ ਕੇ ਇਹ ਸਭ ਬੰਦ ਕਰਕੇ ਪੰਜਾਬ ਦੇ ਅਸਲ ਮੁਦਿਆਂ ਤੇ ਧਿਆਨ ਦੇਵੋ ਤੇ ਬਾਹਰ ਕੋਈ ਵੀ ਉਦਾਹਰਣ ਦੇਣ ਤੋਂ ਪਹਿਲਾਂ ਵੀ ਥੋੜਾ ਸੋਚ ਲਿਆ ਕਰੋ ਕੇ ਹੁਣ ਤੁਸੀਂ ਕੱਲੇ ਕਾਮੇਡੀਅਨ ਬਿਲਕੁਲ ਨਹੀਂ ਹੋ। ਇਥੇ ਮੈਂ ਉਹਨਾਂ ਦੇ ਫੋਨ 'ਚ ਬੈਲੰਸ ਨਾ ਹੋਣ ਦੀ ਉਧਾਰਨ ਦੇਣ ਬਾਰੇ ਗੱਲ ਕਰ ਰਿਹਾ ਹਾਂ। ਮਨਿਆ ਰਾਜਨੀਤੀ ਵਿੱਚ ਝੂਠ ਜਰੂਰੀ ਹੁੰਦਾ ਪਰ ਉਹਨਾਂ ਕ ਹੀ ਬੋਲੋ ਜਿਹਨਾਂ ਕ ਘਟੋ-ਘਟ ਕਾਮੇਡੀ ਤਾਂ ਨਾ ਲੱਗੇ।

💯💯💯