top of page

ਚੰਡੀਗੜ ਯੂਨੀਵਰਸਿਟੀ MMS ਕੇਸ !


ਪਹਿਲੀ ਗੱਲ ਤਾਂ ਤੁਹਾਡੀ ਇਹ ਗਲਤਫਹਿਮੀ ਦੂਰ ਕਰ ਦੇਈਏ ਕਿ ਇੱਥੇ ਜਿਹੜੀ ਯੂਨੀਵਰਸਿਟੀ ਦੀ ਗੱਲ ਹੋ ਰਹੀ ਹੈ ਉਹ ਪੰਜਾਬ ਵਿਚ ਸਥਿਤ ਇੱਕ ਪ੍ਰਾਇਵੇਟ ਯੂਨੀਵਰਸਿਟੀ ਹੈ ਨਾ ਕਿ ਚੰਡੀਗੜ੍ਹ ਵਿਖੇ ਸਥਿਤ ਪੰਜਾਬ ਯੂਨੀਵਰਸਿਟੀ। ਚਲੋ ਖੈਰ ਜਗਾਹ ਕੋਈ ਵੀ ਹੋਵੇ ਕਿਸੇ ਦੀ ਵੀ ਧੀ ਪੈਣ ਨਾਲ ਇਹੋ ਜਿਹਾ ਕੰਮ ਹੋਣਾ ਬੇਹੱਦ ਸ਼ਰਮਨਾਕ ਹੈ। ਇਸਦੇ ਬਹੁਤ ਹੀ ਭਿਆਨਕ ਸਿੱਟੇ ਨਿਕਲਣਗੇ ਲੋਕ ਫ਼ਿਰ ਤੋਂ ਆਪਣੀਆਂ ਜਵਾਨ ਧੀਆਂ ਨੂੰ ਕਿਸੇ ਵੀ ਅਦਾਰੇ ਵਿਚ ਪੜਾਉਣ ਤੋਂ ਡਰਨ ਲੱਗ ਜਾਣਗੇ। ਹੁਣ ਓਥੇ ਹੋ ਰਿਹਾ ਇਨਾ ਵੱਡਾ ਪ੍ਰਦਰਸ਼ਨ ਮਹਿਜ਼ ਇੱਕ ਗਲਫਹਿਮੀ ਵੀ ਨਹੀਂ ਹੋ ਸਕਦਾ ਕੁਝ ਤਾਂ ਅੱਪਤੀਜਨਕ ਹੋਇਆ ਹੋਵੇਗਾ ਜਿਸ ਦੇ ਸਿੱਟੇ ਵੱਜੋਂ ਇੰਨ੍ਹਾਂ ਕੁਝ ਹੋ ਗਿਆ। ਪਰ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਇੱਕ ਇਕੱਲੀ ਕੁੜੀ, ਕੀ 60 ਕੁੜੀਆਂ ਦਾ MMS ਬਣਾਉਣ ਦੇ ਸਮਰੱਥ ਹੋ ਸਕਦੀ ਹੈ ? ਕੀ 60 ਕੁੜੀਆਂ ਚੋ ਇੱਕ ਨੇ ਵੀ ਨਹੀਂ ਦੇਖਿਆ ਕਿ ਸਾਡਾ ਕੋਈ ਵੀਡੀਓ ਰਿਕੋਰਡ ਹੋ ਰਿਹਾ ਹੈ ? ਜਦਕਿ ਕੁੜੀਆਂ ਤਾਂ ਇਸ ਗੱਲ ਨੂੰ ਲੈ ਕੇ ਖਾਸ ਸਤਰਕ ਰਹਿੰਦੀਆਂ ਨੇ ਉਹ ਵੀ ਇੱਕ prestigious institution ਵਿਚ ਪੜ੍ਹਦੀਆਂ ਕੁੜੀਆਂ। ਹੁਣ ਯੂਨੀਵਰਸਿਟੀ ਦੇ ਮਾਲਕ ਸ.ਸਤਨਾਮ ਸਿੰਘ ਸੰਧੂ ਦਾ ਕਹਿਣਾ ਹੈ ਕਿ ਅਜਿਹਾ ਕੁਝ ਵੀ ਨਹੀਂ ਹੈ ਸਿਰਫ ਉਸ ਕੁੜੀ ਨੇ ਆਪਣਾ ਵੀਡੀਓ ਆਪਣੇ ਮਿੱਤਰ ਨੂੰ ਭੇਜਿਆ ਜੋ ਕੇ ਸ਼ਿਮਲੇ ਦਾ ਦੱਸਿਆ ਜਾ ਰਿਹਾ ਹੈ।

Saade Aala Radio blog post
Just Media Stuff for views

ਹੁਣ ਇੱਥੇ ਵੀ ਮੀਡਿਆ ਦੀ ਭੂਮਿਕਾ ਹੂਬਹੂ ਭਗਵੰਤ ਮਾਨ ਦੇ ਕੇਸ ਵਾਲੀ ਹੈ ਜਿਵੇਂ ਭਗਵੰਤ ਮਾਨ ਨੂੰ ਸ਼ਰਾਬੀ ਦੱਸ ਕੇ ਉਹਨਾਂ ਨੇ ਪੰਜਾਬ ਦੀ ਸਾਖ ਨੂੰ ਢਾਅ ਲਈ ਬਿਲਕੁਲ ਉਸੇ ਤਰਜ਼ ਤੇ ਉਹਨਾਂ ਵੱਲੋਂ TRP ਬਟੋਰਨ ਲਈ ਲਾਈਆਂ ਇਹ ਖ਼ਬਰਾਂ ਸਾਡੀਆਂ ਕਈ ਧੀਆਂ ਭੈਣਾਂ ਦੀ ਉਚੇਰੀ ਪੜ੍ਹਾਈ ਲਈ ਕਬਰ ਪੱਟ ਕੇ ਰੱਖ ਦੇਣਗੀਆਂ। ਅਸਲ ਸਚਾਈ ਕੀ ਹੈ ਇਹ ਤਾਂ ਅੱਜੇ ਵੀ ਜਾਂਚ ਦਾ ਵਿਸ਼ਾ ਹੈ ਤੇ ਕੁੜੀ ਮੁੰਡੇ ਦੋਵਾਂ ਨੂੰ ਗਿਰਫ਼ਤਾਰ ਵੀ ਕਰ ਲਿਆ ਗਿਆ ਹੈ, ਪਰ ਚੈਨਲਾਂ 24-24 ਘੰਟੇ ਦੀਆਂ catchy headlines ਲਿਖ ਕੇ ਚਲਾਈਆਂ ਗਈਆਂ ਉਹ ਖ਼ਬਰਾਂ ਖੋਰੇ ਕਿੰਨੀਆਂ ਹੀ ਮਾਪਿਆਂ ਦੇ ਦਿਮਾਗ ਵਿਚ ਘਰ ਕਰ ਜਾਣਗੀਆਂ। ਹੋ ਸਕਦਾ ਹੈ ਤੁਸੀ ਆਪਣੇ view ਵਧਾ ਕੇ ਬਹੁਤ ਪੈਸੇ ਕਮਾ ਲਏ ਹੋਣ ਪਰ ਮੈਨੂੰ ਲੱਗਦਾ ਹੈ ਕਿ ਜੇਕਰ ਤੁਹਾਡੀ ਚਲਾਈ ਖ਼ਬਰ ਕਰਕੇ ਕਿੱਸੇ ਇੱਕ ਵੀ ਕੁੜੀ ਨੂੰ ਆਪਣੀ ਪੜ੍ਹਾਈ ਛੱਡਣੀ ਪਈ ਤਾਂ ਤੁਹਾਡੀ ਇਸ ਕਮਾਈ ਦਾ ਕੋਈ ਫਾਇਦਾ ਨਹੀਂ।

Saade Aala Radio blog post
Idiotic captions of Indian Media

ਇੰਝ ਲੱਗਦਾ ਹੈ ਜਿਵੇਂ ਇਹ ਘਟਨਾ ਬਹੁਤ ਹੀ ਗ਼ਲਤ ਟਾਇਮ ਤੇ ਵਾਪਰੀ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਵੋਟਾਂ ਦਾ ਟਾਇਮ ਚਲ ਰਿਹਾ ਹੈ ਤੇ ਉਹ ਵੀ ਦੇਖਾ ਦੇਖੀ ਓਥੇ ਜਾਕੇ ਪ੍ਰਦਰਸ਼ਨ ਕਰ ਰਹੇ ਹਨ ਪਰ ਕੋਈ ਵੀ ਇਸ ਤੋਂ ਨਿਕਲਣ ਵਾਲੇ ਭਿਆਨਕ ਸਿੱਟਿਆਂ ਬਾਰੇ ਨਹੀਂ ਸੋਚ ਰਿਹਾ। ਇੱਕ ਸੀਨੀਅਰ ਪੁਲਿਸ ਅਫਸਰ ਨੇ ਵੀ ਅੱਜ ਪ੍ਰੈਸ ਵਾਰਤਾ ਵਿਚ ਦੱਸਿਆ ਕਿ ਇਕੋ ਵੀਡੀਓ ਪਾਇਆ ਗਿਆ ਹੈ ਜਿਹੜਾ ਕੇ ਉਸ ਕੁੜੀ ਨੇ ਆਪ ਆਪਣੇ ਦੋਸਤ ਨੂੰ ਭੇਜਿਆ ਸੀ ਜੋ ਕਿ ਉਸਦੀ ਨਿੱਜੀ ਚੋਣ ਹੈ। ਸੋ ਐਵੈਂ ਹੀ ਕਿੱਸੇ ਦੇ ਪਿੱਛੇ ਲੱਗ ਸੋਸ਼ਲ ਮੀਡਿਆ ਨਾ ਭਰ ਦਿਆ ਕਰੋ ਜਾਂਚ ਹੋਵੇਗੀ ਤਾਂ ਸਭ ਪਤਾ ਲੱਗ ਹੀ ਜਾਵੇਗਾ। ਰਹੀ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੀਆਂ ਕੁੜੀਆਂ ਦੀ ਗੱਲ ਤਾਂ ਸਾਡੇ ਮਿਤੱਰ ਦਸਦੇ ਹਨ ਕਿ ਉਹ ਮੌਕੇ ਤੇ ਮੌਜੂਦ ਸਨ ਤੇ ਉਹ ਕੁੜੀਆਂ ਪ੍ਰਦਰਸ਼ਨਕਾਰੀਆਂ ਦੀ ਜ਼ਿਆਦਾ ਭੀੜ ਤੇ ਗਰਮੀ ਹੋਣ ਕਾਰਨ ਬੇਹੋਸ਼ ਹੋਈਆਂ ਸੀ ਤੇ ਕਿਸੇ ਦੀ ਵੀ ਮੌਤ ਵਾਲੀ ਗੱਲ ਵੀ 100% ਅਫਵਾਹ ਹੈ। ਆਪ ਵੀ ਅਫਵਾਹਾਂ ਤੋਂ ਬਚੋ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਬਚਾਓ।

Comments


bottom of page