ਲਿਖਣਾ ਛੱਡ ਦਿੱਤਾ ਸੀ ਅੱਜ ਮੁੱਦਤਾਂ ਬਾਅਦ ਨੀਂਦ ਦੇ ਕਲਾਵਿਆਂ ਵਿੱਚ ਬਣਦੇ ਖਿਆਲ ਮੈਂਨੂੰ ਫਿਰ ਉਹਦੇ ਕੋਲ ਲੈ ਗਏ। ਸਾਰਾ ਦਿਨ ਥੱਕਿਆਂ ਟੁੱਟਿਆਂ ਨੂੰ ਬੜੇ ਅਰਾਮ ਨਾਲ ਬੈਡ ਤੇ ਪੈਂਦਿਆਂ ਹੀ ਗੁੜੀ ਨੀਂਦ ਆ ਜਾਂਦੀ ਹੈ। ਅੱਖਾਂ ਮੀਚੀਆਂ ਤਾਂ ਫੋਨ ਦੀ ਘੰਟੀ ਵੱਜ ਗਈ ਕਿੰਨੀ ਹੀ ਦੇਰ ਬਾਅਦ ਨਾਮ ਪਿੱਛੇ ਦਿਲ ਪਾਏ ਹੋਏ "contact" ਦਾ ਫੋਨ ਵੱਜਿਆ ਹੱਥ ਕੰਬਣ ਲੱਗ ਪਏ। ਮੇਰੇ ਅੰਦਰਲੀ ਦਲੇਰੀ ਮੇਰਾ ਸਾਥ ਛੱਡ ਗਈ, ਕਿਵੇਂ ਨਾ ਕਿਵੇਂ ਜੇਰਾ ਜਿਹਾ ਕਰ ਫੋਨ ਤੱਕ ਪਹੁੰਚ ਕੀਤੀ ਤਾਂ ਸਵਾਈਪ ਨਹੀਂ ਹੋ ਰਿਹਾ ਸੀ ਚਲੋ ਕੁੱਝ ਕੁ ਸਮੇਂ ਵਿੱਚ ਮੈਂ ਉਹ ਸਭ ਵੀ ਨਿਪਟਾ ਲਿਆ ਤੇ ਫੋਨ ਕੰਨ ਨੂੰ ਲਾ ਲਿਆ। ਮਿਠੀ ਜਿਹੀ ਅਵਾਜ਼ ਕੰਨਾਂ ਵਿੱਚ ਪਈ ਹੈਲੋ, ਜੀ ਮੈਂ ਬੋਲਦੀ ਆ ਕੀ ਹਾਲ ਏ ਤੁਹਾਡਾ। ਮੈਂ ਕੋਈ ਵੀ ਜਵਾਬ ਦੇਣੋਂ ਅਸਮਰਥ ਸੀ ਜਦਕਿ ਮੈਂ ਚੀਕ-ਚੀਕ ਕੇ ਉਸਨੂੰ ਦੱਸਣਾ ਚਾਹੁੰਦਾ ਸੀ ਕਿ ਉਸਦੀ ਹੈਲੋ ਨੇ ਮੇਰੇ ਸਾਰੇ ਦੁੱਖ ਤੋੜ ਦਿੱਤੇ ਨੇ ਡੇਢ ਸਾਲ ਬਾਅਦ ਵੱਜੀ ਇਸ ਫੋਨ ਦੀ ਘੰਟੀ ਨੇ ਮੈਨੂੰ ਇਨਾਂ ਖੁਸ਼ ਕਰ ਦਿੱਤਾ ਸੀ ਕਿ ਅਖੋਂ ਹੰਝੂ ਵਹਿ ਤੁਰੇ ਪਰ ਪਤਾ ਨਹੀਂ ਲੱਗ ਰਿਹਾ ਸੀ ਕਿ ਇਹ ਮੇਰੀ ਖੁਸ਼ੀ ਸੀ ਜਾਂ ਇਹ ਸੋਚ ਰਿਹਾ ਸੀ ਕਿ ਇਸ ਹੈਲੋ ਨੂੰ ਭੁੱਲਣ ਦੇ ਲਈ ਪਤਾ ਹੀ ਨਹੀਂ ਹੋਰ ਕਿੰਨਾ ਸਮਾਂ ਲੱਗ ਜਾਵੇਗਾ। ਚਲੋ ਖੈਰ ਅੋਖੇ-ਸੋਖੇ ਗਲੇ ਚੋਂ ਅਵਾਜ਼ ਨਿਕਲੀ ਜੀ ਮੈਂ ਜਮਾਂ ਠੀਕ ਠਾਕ ਹਾਂ ਤੁਸੀਂ ਦੱਸੋ। ਉਸ ਨੇ ਕਿਹਾ ਕਿ ਉਹ ਮੈਨੂੰ ਬਹੁਤ ਯਾਦ ਕਰਦੀ ਹੈ ਤੇ ਹੁਣ ਤੱਕ ਉਸ ਨੇ ਬਸ ਇਸੇ ਸਹਾਰੇ ਫੋਨ ਨਹੀਂ ਕੀਤਾ ਸੀ ਕਿ ਉਸਨੂੰ ਮੇਰੇ ਸ਼ਹਿਰ ਦੀ ਹਵਾ ਵਿੱਚੋਂ ਮੇਰੀ ਖੂਸ਼ਬੂ ਆ ਜਾਂਦੀ ਸੀ,ਪਰ ਹੁਣ ਉਹ ਦੋ ਘੰਟੇ ਤੱਕ ਪੰਜਾਬ ਦੀ ਧਰਤੀ ਨੂੰ ਛੱਡ ਵਿਦੇਸ਼ ਵੱਸਣ ਜਾ ਰਹੀ ਸੀ। ਮੈਂ ਹਾਲਾਂਕਿ ਉਸਨੂੰ ਪਿਛਲੇ 1ਸਾਲ 6 ਮਹੀਨੇ ਤੇ 15 ਦਿਨਾਂ ਤੋਂ ਨਾ ਹੀ ਵੇਖਿਆ ਸੀ ਤੇ ਨਾ ਹੀ ਕੋਈ ਕਾਲ ਜਾਂ ਮੈਸਜ ਕੀਤਾ ਸੀ। ਚਲੋ ਖੈਰ ਮੇਰੇ ਮਨ ਵਿੱਚ ਬੜੇ ਸਾਰੇ ਸਵਾਲ ਸਨ। ਮੈਂ ਉਹਨੂੰ ਦੱਸਣਾ ਸੀ ਕਿ ਜਦੋਂ ਵੀ ਮੈਂ ਪੰਜਾਬ ਯੂਨੀਵਰਸਿਟੀ ਜਾਂਦਾ ਹਾਂ ਤਾਂ ਮੈਨੂੰ ਉਸਦੀ ਕਿੰਨੀ ਯਾਦ ਆਂਉਂਦੀ ਹੈ। ਜਿੰਦਗੀ ਵਿੱਚ ਜਦੋਂ ਵੀ ਖੁਸ਼ੀ ਗਮੀ ਦਾ ਕੋਈ ਪਲ ਆਉਂਦਾ ਹੈ ਤਾਂ ਮੈ ਵਾਰ-ਵਾਰ ਫੋਨ ਕੱਢ ਕੇ ਹਜ਼ਾਰਾਂ ਹੀ ਵਾਰੀ ਸੋਚਦਾ ਹਾਂ ਕਿ ਤੈਨੂੰ ਦੱਸ ਦੇਵਾਂ ਕਿੰਨੀ ਹੀ ਖੁਸ਼ੀ ਉਸਨੂੰ ਮਿਲੇਗੀ ਕਿ ਮੈਂ ਆਪਣੇ ਜੀਵਨ ਵਿੱਚ ਕਾਮਯਾਬੀ ਵੱਲ ਵਧ ਰਿਹਾ ਹਾਂ। ਪਰ ਮੈਂ ਕੁਝ ਵੀ ਬੋਲ ਨਹੀਂ ਪਾ ਰਿਹਾ ਸੀ। ਉਸਨੇ ਮੈਨੂੰ ਦੱਸਿਆ ਕਿ ਉਹ ਅੱਜ ਵੀ ਉਸੇ ਤਰਾਂ ਮੇਰੇ ਲਈ ਗੁਰੂ ਘਰ ਤੋਂ ਦੁਆਵਾਂ ਮੰਗਦੀ ਹੈ। ਮੈਨੂੰ ਚੇਤੇ ਕਰਕੇ ਅਕਸਰ ਆਪਣੇ ਹੰਝੂ ਲੁਕੋ ਲੈਂਦੀ ਹੈ। ਮੈਂ ਵੀ ਉਸਨੂੰ ਦੱਸਣਾ ਸੀ ਕਿ ਅੱਜ ਵੀ ਜਦੋਂ ਰੋਟੀ ਖਾਣ ਲੱਗਦਾ ਹਾਂ ਤਾਂ ਹੂਬਹੁ ਪਹਿਲਾਂ ਦੀ ਤਰ੍ਹਾਂ ਸੋਚਦਾ ਹਾਂ ਕਿ ਦਿਲ ਦੀ ਰਾਣੀ ਨੂੰ ਪੁੱਛ ਲਵਾਂ ਉਸਨੇ ਕੁਝ ਖਾ ਲਿਆ ਹੈ ਜਾਂ ਨਹੀਂ ਫ਼ਿਰ ਹੀ ਪਹਿਲੀ ਬੁਰਕੀ ਮੂੰਹ ਵਿੱਚ ਪਉਣੀ। ਅਜੇ ਮੈਂ ਇਹ ਸਭ ਦੱਸਣ ਹੀ ਲੱਗਾ ਸੀ ਕਿ ਅਮੈਜੋਨ "Amazon Alexa" ਵਿਚੋਂ ਅਵਾਜ਼ ਆਈ "kripya uth jayein subah ho gyi hai" ਇਹ ਸੁਣਦੇ ਹੀ ਮੈਂ ਫਟਾਫਟ ਆਪਣਾ ਫੋਨ ਲੱਭਿਆ ਤਾਂ ਉਹ ਬੈਡ ਦੇ ਨਾਲ ਵਾਲੇ ਮੇਜ਼ ਤੇ ਪਿਆ ਸੀ ਉਹਨਾਂ ਦਿਨਾਂ ਵਿੱਚ ਮੈਂ 16ਵਾਂ ਦਿਨ add ਕਰਕੇ ਉਠਿਆ ਤੇ brush ਕਰਦਾ-ਕਰਦਾ ਸੋਚ ਰਿਹਾ ਸੀ ਕਾਸ਼ ਸੁਪਨੇ ਸੱਚ ਹੁੰਦੇ।
top of page
bottom of page
Bhutt vdyy jnab 👌❤