ਛਬੀਲ
- sarabjeet singh
- Sep 27, 2022
- 2 min read
Updated: Sep 29, 2022

ਅਕਸਰ ਗਰਮੀਆਂ ਦੇ ਦਿਨਾਂ ਵਿੱਚ ਤੇ ਸਾਹਿਬ ਗੂਰੂ ਅਰਜਨ ਦੇਵ ਜੀ ਦੇ ਜੋਤਿ-ਜੋਤਿ ਦਿਵਸ ਤੇ ਪੰਜਾਬ ਤਾਂ ਕੀ ਪੂਰੀ ਦੁਨੀਆਂ ਵਿੱਚ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਪੰਜਾਬੀਆਂ ਵੱਲੋਂ ਲਗਾਈਆਂ ਜਾਂਦੀਆਂ ਹਨ। ਇਹ ਬੇਹੱਦ ਚੰਗਾ ਉਪਰਾਲਾ ਹੈ। ਪਰ ਜਿਹੜੀ ਕਹਾਣੀ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਉਹ ਅੱਜ ਕਲ ਕਈ ਘਰਾਂ ਵਿੱਚ ਵਾਪਰ ਰਿਹਾ ਹੈ। ਇਹ ਕਹਾਣੀ ਹੂਬਹੂ ਸੱਚੀ ਹੈ ਪਰ ਨਾਮ ਤੇ ਜਗਾਹ ਬੰਦਿਆਂ ਦੀ ਨਿੱਜਤਾ ਕਾਰਨ ਬਦਲ ਰਿਹਾ ਹਾਂ। ਜਦੋਂ ਹਰਮਨ ਦਾ ਜਨਮ ਹੋਇਆ ਤਾਂ ਉਸਦੇ ਘਰ ਵਾਲੇ ਬਹੁਤ ਖੁਸ਼ ਸਨ 3 ਕੁੜੀਆਂ ਤੋਂ ਬਾਅਦ ਜੋ ਮੁੰਡਾ ਹੋਇਆ ਸੀ ਘਰੇ। ਬਹੁਤ ਵੱਡਾ ਪ੍ਰੋਗਰਾਮ ਕੀਤਾ ਗਿਆ ਪੂਰੇ ਪਿੰਡ ਨੇ ਵਧਾਈਆਂ ਦਿੱਤੀਆਂ ਕੇ ਚਲੋ ਮੱਘਰ ਸਿੰਘ ਦਾ ਪਰਿਵਾਰ ਵੀ "ਪੂਰਾ" ਹੋ ਗਿਆ ਹੈ। ਸਮਾਂ ਬੀਤਦਾ ਗਿਆ ਹਰਮਨ ਜਵਾਨ ਹੋ ਗਿਆ ਉਸਦੀਆਂ ਤਿੰਨੋ ਭੈਣਾਂ ਵਿਆਹੀਆਂ ਗਈਆਂ। ਹਰਮਨ ਕਾਲਜ ਵਿਚ ਲੱਗ ਕੁਝ ਅਜਿਹੇ ਨਸ਼ੇ ਕਰਨ ਲੱਗਾ ਜੋ ਉਸਦੀ ਪਹੁੰਚ ਤੋਂ ਬਾਹਰ ਤਾਂ ਸਨ ਹੀ ਨਾਲ ਨਾਲ ਉਸਨੂੰ ਮੌਤ ਵਲ ਵੀ ਧਕੇਲ ਰਹੇ ਸਨ। ਮਾਂ ਦਾ ਲਾਡਲਾ ਹੋਣ ਕਰਕੇ ਘਰੋਂ ਚੋਰੀ ਪੈਸੇ ਮਿਲਦੇ ਰਹੇ ਤੇ ਉਹ ਇਸ ਦਲ-ਦਲ ਵਿੱਚ ਫਸਦਾ ਚਲਾ ਗਿਆ ਸਮਾਂ ਬੀਤਦਾ ਗਿਆ ਤਾਂ ਹੁਣ ਮੱਘਰ ਸਿਓਂ ਵੀ ਪਹਿਲਾਂ ਜਿਨ੍ਹਾਂ ਤਕੜਾ ਨਾ ਰਿਹਾ ਤੇ ਬਿਮਾਰ ਰਹਿਣ ਲੱਗ ਪਿਆ। ਪੁੱਤਰ ਤੋਂ ਕੰਮ ਦੀ ਆਸ ਟੁੱਟ ਜਾਣ ਕਾਰਨ ਮੱਘਰ ਸਿੰਘ ਪੂਰੀ ਤਰ੍ਹਾਂ ਟੁੱਟ ਗਿਆ ਤੇ ਮੰਜੇ ਜੋਗਾ ਹੀ ਰਹਿ ਗਿਆ। ਉਸਦੀ ਸਾਰੀ ਦੇਖਭਾਲ ਉਸਦੀ ਘਰਵਾਲੀ ਹੀ ਕਰਦੀ ਸੀ ਪਰ ਉਹ ਵੀ ਵਿਚਾਰੀ ਹੁਣ ਬੁੱਢੀ ਹੋ ਗਈ ਸੀ। ਇਕ ਦਿਨ ਮੱਘਰ ਸਿੰਘ ਆਪਣੇ ਮੰਜੇ ਤੇ ਪਿਆ ਸੀ ਤੇ ਉਸਨੂੰ ਬਹੁਤ ਖੰਘ ਛਿੜ ਪਈ ਉਸਨੇ ਹਰਮਨ ਨੂੰ ਆਵਾਜ਼ ਮਾਰੀ ਪਰ ਉਹ ਕਾਹਲੀ ਦੇਣੀ ਲੰਘ ਕੇ ਮੋਟਰਸਾਇਕਲ ਦੀ ਕਿੱਕ ਮਾਰ ਕੇ ਤੁਰਦਾ ਬਣਿਆ। ਜਦੋਂ ਹੌਲੀ ਦੇਣੀ ਮੱਘਰ ਸਿੰਘ ਦੀ ਘਰਵਾਲੀ ਪਾਣੀ ਲੈ ਕੇ ਪਹੁੰਚੀ ਤਾਂ ਉਸਨੇ ਪੁੱਛਿਆ ਕਿ ਹਰਮਨ ਕਿਧਰ ਗਿਆ ਹੈ ਤਾਂ ਜਵਾਬ ਸੁਣ ਕੇ ਉਹ ਸੁੰਨ ਹੋ ਗਿਆ ਹਰਮਨ ਦੀ ਮੰਮੀ ਕਹਿ ਰਹੀ ਸੀ ਕੇ "ਜੀ ਆਪਣੇ ਪਿੰਡ ਛਬੀਲ ਲੱਗੀ ਹੈ ਹਰਮਨ ਓਥੇ "ਸੇਵਾ" ਕਰਨ ਗਿਆ ਹੈ। ਮੱਘਰ ਸਿੰਘ ਵਾਹਿਗੁਰੂ-ਵਾਹਿਗੁਰੂ ਕਹਿੰਦਾ ਦੁਬਾਰਾ ਮੰਜੇ ਉੱਤੇ ਪੈ ਗਿਆ ਤੇ ਓਹਦੇ ਕੰਨਾਂ ਵਿੱਚ ਉਹ ਢੋਲ ਗੂੰਜ ਰਹੇ ਸਨ ਜਿਹੜੇ ਹਰਮਨ ਦੇ ਜਨਮ ਦਿਨ ਤੇ ਓਹਨੇ ਖੂਬ ਵੱਧ ਚੜ ਕੇ ਵਜਵਾਏ ਸਨ। #saadeaalaradio #sadealaradio #punjabipodcast #sarabjeetsingh
❤️
🙏🏿🙏🏿