top of page

ਗੁਰੂ ਘਰ ਦੀਆਂ 3 ਸਰਾਵਾਂ ਤੇ ਲਗੇਗਾ ਜੀ.ਐਸ.ਟੀ ਟੈਕਸ

  • Aug 30, 2022
  • 2 min read

ਕੇਂਦਰ ਸਰਕਾਰ ਨੇ ਪਿਛਲੇ ਦਿਨੀਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਇੱਕ ਨੋਟਿਸ ਜਾਰੀ ਕੀਤਾ ਹੈ ਜਿਸ ਵਿਚ ਉਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਿੰਨ ਸਰਾਵਾਂ ਤੇ 12% ਜੀ.ਐਸ.ਟੀ. ਲਗਾਉਣ ਦਾ ਆਦੇਸ਼ ਜਾਰੀ ਕੀਤਾ ਹੈ। ਇਸ ਫੈਸਲੇ ਦਾ ਲਗਭਗ ਪੰਜਾਬ ਦੀ ਹਰ ਇੱਕ ਸਿਆਸੀ ਪਾਰਟੀ ਨੇ ਵੀ ਵਿਰੋਧ ਕੀਤਾ ਹੈ। ਕੇਂਦਰ ਸਰਕਾਰ ਦਾ ਪੰਜਾਬ ਪ੍ਰਤੀ ਇਹ ਰਵਈਆ ਕਿਉਂ ਹੈ ਇਸਦਾ ਜਵਾਬ ਹਰ ਕੋਈ ਆਪਣੀ ਮਾਨਸਿਕਤਾ ਅਨੁਸਾਰ ਬਣਾਉਂਦਾ ਹੈ। ਪਰ ਪੰਜਾਬ ਦੇ ਸਭ ਤੋਂ ਮਸ਼ਹੂਰ ਤੇ ਸਾਰੀ ਦੁਨੀਆਂ ਲਈ ਸ਼ਰਧਾ ਦਾ ਕੇਂਦਰ ਮਾਣੇ ਜਾਂਦੇ ਦਰਬਾਰ ਸਾਹਿਬ ਦੀਆਂ ਸਰਾਵਾਂ ਤੇ ਟੈਕਸ ਲਾਉਣਾ ਕਿੰਨਾ ਕੁ ਜਾਇਜ਼ ਹੈ ?

ਕਿਹੜੀਆਂ ਸਰਾਵਾਂ ਤੇ ਟੈਕਸ ਲਾਉਣ ਦਾ ਆਇਆ ਨੋਟਿਸ ?

ਸ੍ਰੀ ਦਰਬਾਰ ਸਾਹਿਬ ਦੇ ਕੰਪਲੈਕਸ ਤੋਂ ਬਾਹਰਵਾਰ ਸਥਿਤ 3 ਸਰਾਵਾਂ ਉੱਤੇ ਟੈਕਸ ਲਾਉਣ ਦਾ ਨੋਟਿਸ ਪ੍ਰਾਪਤ ਹੋਣ ਦੀ ਗੱਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਇੱਕ ਬੁਲਾਰੇ ਸ.ਹਰਭਜਨ ਸਿੰਘ ਵੱਲੋਂ ਬਿਆਨ ਦੇ ਕੇ ਜਨਤਕ ਕੀਤੀ ਗਈ। ਇਹਨਾਂ ਤਿੰਨ ਸਰਾਵਾਂ ਵਿੱਚ ਅੰਮ੍ਰਿਤਸਰ ਸਾਹਿਬ ਵਿਖੇ ਸਥਿਤ :-

  1. ਮਾਤਾ ਭਾਗ ਕੌਰ ਨਿਵਾਸ

  2. ਬਾਬਾ ਦੀਪ ਸਿੰਘ ਨਿਵਾਸ

  3. NRI ਨਿਵਾਸ ਇਹਨਾਂ ਸਰਾਵਾਂ ਵਿਚ ਪਹਿਲਾਂ 1000 ਤੋਂ ਉਪਰ ਦਾ ਬਿਲ ਹੋਣ ਤੇ GST ਲੱਗਦਾ ਸੀ ਪਰ ਹੁਣ ਨਵੇਂ ਆਦੇਸ਼ ਅਨੁਸਾਰ ਹਰ ਲੈਣ ਦੇਣ ਤੇ 12% GST ਦੇਣਾ ਹੋਵੇਗਾ। ਸਮੁੱਚੇ ਸਿੱਖ ਜਗਤ ਨੇ ਕੇਂਦਰ ਦੇ ਇਸ ਫੈਸਲੇ ਤੇ ਰੌਸ ਜਤਾਇਆ ਹੈ।

ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਦਾ ਬਿਆਨ

ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਦੇ ਵਿਰੋਧ ਵਿਚ ਟਵੀਟ ਕਰਕੇ ਇਸ ਫੈਸਲੇ ਦੀ ਨਿੰਦਿਆ ਕੀਤੀ ਹੈ। ਉਹਨਾਂ ਟਵੀਟ ਕਿਹਾ ਕੇ ਧਾਰਮਿਕ ਅਸਥਾਨ ਸਭਦੇ ਸਾਂਝੇ ਹੁੰਦੇ ਹਨ। ਕੇਂਦਰ ਸਰਕਾਰ ਵਲੋਂ ਲਗਾਇਆ ਇਹ ਟੈਕਸ ਸ਼ਰਧਾਲੂਆਂ ਦੀ ਸ਼ਰਧਾ ਤੇ ਟੈਕਸ ਲਗਾਉਣ ਦੇ ਬਰਾਬਰ ਹੈ। ਉਹਨਾਂ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਵੀ ਕੇਂਦਰ ਅੱਗੇ ਰੱਖੀ ਹੈ।

ਕਈ ਆਗੂਆਂ ਨੇ ਵੀ ਕੀਤਾ ਵਿਰੋਧ

ਪੰਜਾਬ ਤੋਂ ਆਮ ਆਦਮੀ ਪਾਰਟੀ ਵੱਲੋਂ ਨਾਮਜਦ ਰਾਜ ਸਭਾ ਮੇਂਬਰ ਰਾਘਵ ਚੱਢਾ ਨੇ ਬੀਤੇ ਦਿੰਨੀ ਰਾਜ ਸਭ ਵਿਚ ਵੀ ਜ਼ੋਰ ਸ਼ੋਰ ਨਾਲ ਇਹ ਮੁੱਦਾ ਚੁਕਿਆ। ਉਹਨਾਂ ਓਥੇ ਬੋਲਦਿਆਂ ਕਿਹਾ ਕ ਇਸ ਤਰ੍ਹਾਂ ਸ਼੍ਰੀ ਦਰਬਾਰ ਸਾਹਿਬ ਦੀਆਂ ਸਰਾਵਾਂ ਤੇ ਟੈਕਸ ਲਗਾਉਣਾ ਮੁਗ਼ਲ ਰਾਜਿਆਂ ਵੱਲੋਂ ਲਾਏ ਜਾਂਦੇ ਜਜ਼ੀਆ ਟੈਕਸ ਬਰਾਬਰ ਹੈ। ਆਮ ਆਦਮੀ ਪਾਰਟੀ ਤੋਂ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਇਸ ਦੀ ਤੁਲਨਾ ਜਜ਼ੀਆ ਟੈਕਸ ਨਾਲ ਕਰਦੇ ਹੋਏ ਕਿਹਾ ਗੁਰੂ ਘਰ ਸਭ ਦੇ ਸਾਂਝੇ ਹਨ ਤੇ ਕੇਂਦਰ ਨੂੰ ਆਪਣਾ ਫੈਸਲਾ ਵਾਪਿਸ ਲੈ ਲੈਣਾ ਚਾਹੀਦਾ ਹੈ।

ਸ਼੍ਰੋਮਣੀ ਅਕਾਲੀ ਦਲ ਤੋਂ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਵੀ ਟਵੀਟ ਕਰਕੇ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਜ਼ੋਰਦਾਰ ਵਿਰੋਧ ਕੀਤਾ। ਉਹਨਾਂ ਆਪਣੇ ਟਵੀਟ ਵਿੱਚ ਲਿਖਿਆ ਕੇ ਸਮੁੱਚੇ ਸਿੱਖ ਜਗਤ ਨੂੰ ਵੱਡਾ ਝਟਕਾ ਲੱਗਾ ਹੈ


ਭਾਜਪਾ ਦੇ ਬੁਲਾਰੇ ਵੀ ਵਿਰੋਧ ਵਿੱਚ

ਕਿਸਾਨ ਅੰਦੋਲਨ ਵੇਲੇ ਆਪਣੇ ਵਿਵਾਦਿਤ ਬਿਆਨਾਂ ਕਾਰਨ ਚਰਚਾ ‘ਚ ਰਹਿਣ ਵਾਲੇ ਭਾਜਪਾ ਦੇ ਬੁਲਾਰੇ ਹਰਜੀਤ ਗਰੇਵਾਲ ਨੇ ਵੀ ਇਸ ਗੱਲ ਤੇ ਇਤਰਾਜ਼ ਜ਼ਾਹਿਰ ਕੀਤਾ ਹੈ ਤੇ ਕਿਹਾ ਹੈ ਕੇ ਪ੍ਰਧਾਨ ਮੰਤਰੀ ਸਿੱਖ ਕੌਮ ਦਾ ਬਹੁਤ ਮਾਣ ਕਰਦੇ ਹਨ ਤੇ ਹੋ ਸਕਦਾ ਹੈ ਕਿ ਇਹ ਫੈਸਲਾ ਅਧਿਕਾਰੀਆਂ ਦੀ ਗ਼ਲਤੀ ਕਾਰਨ ਹੋਇਆ ਹੋਵੇ ਜਿਸਨੂੰ ਜਲਦ ਹੀ ਸੋਧ ਕਰਕੇ ਵਾਪਿਸ ਲੈ ਲਿਆ ਜਾਵੇਗਾ। ਉਹਨਾਂ ਕਿਹਾ ਕੇ ਸਿੱਖ ਕੌਮ ਦੀਆਂ ਸਰਾਵਾਂ ਤੇ ਟੈਕਸ ਲਾਉਣ ਦੀ ਗੱਲ ਠੀਕ ਨਹੀਂ ਹੈ ਕੇਂਦਰ ਸਰਕਾਰ ਨੂੰ ਇੰਝ ਨਹੀਂ ਕਰਨਾ ਚਾਹੀਦਾ।

ਸੈਂਟਰ ਵੱਲੋਂ ਬਾਰ ਬਾਰ ਪੰਜਾਬ ਦੀ ਅਣਖ ਨੂੰ ਵੰਗਾਰਨ ਵਾਲੇ ਫੈਸਲੇ ਲਏ ਜਾਣਾ ਬਹੁਤ ਹੀ ਮੰਦਭਾਗਾ ਹੈ। ਸਿੱਖੀ ਤੇ ਕਿਸਾਨੀ ਨਾਲ ਪੰਜਾਬ ਦਾ ਗੂੜ੍ਹਾ ਰਿਸ਼ਤਾ ਹੈ ਤੇ ਕੇਂਦਰ ਸਰਕਾਰ ਪਿਛਲੇ ਕੁਝ ਸਮੇਂ ਤੋਂ ਇਹਨਾਂ ਦੋਵਾਂ ਚੀਜ਼ਾਂ ਨੂੰ ਪ੍ਰਭਾਵਿਤ ਕਰਨ ਵਾਲ਼ੇ ਫੈਸਲੇ ਲੈ ਰਹੀ ਹੈ। ਕੀ ਇਹ ਸਭ ਕਿਸਾਨ ਅੰਦੋਲਨ ਦੌਰਾਨ ਹੋਈ ਕੇਂਦਰ ਦੀ ਹਾਰ ਦਾ ਬਦਲਾ ਲੈਣ ਲਈ ਕੀਤਾ ਜਾ ਰਿਹਾ ? ਇਹਨਾਂ ਸਭ ਗਲਾਂ ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ।

Comments


bottom of page